मध्य प्रदेश की छतरपुर सीट पर चुनाव प्रचार के दौरान रंधावा ने व्यापारियों के साथ बैठक की
डेराबस्सी, 21 अक्टूबर
विधानसभा सत्र के बाद डेराबस्सी विधानसभा क्षेत्र के विधायक कुलजीत सिंह रंधावा फिर से चुनाव प्रचार के लिए अपनी टीम के साथ मध्य प्रदेश पहुंच गए हैं। वहां उन्होंने आज छतरपुर विधानसभा क्षेत्र के गलामंडी गांव में आम आदमी पार्टी के प्रत्याशी श्री भागीरथ पटेल के पक्ष में प्रचार किया और मुस्लिम व्यापार मंडल के नेताओं के साथ बैठक की। बैठक के दौरान व्यापार मंडल के सदस्यों ने कहा कि मध्य प्रदेश की वर्तमान सरकार की गलत नीतियों के कारण उनका व्यापार चौपट हो गया है। इसलिए ग्रुप बिजनेस काउंसिल ने आम आदमी पार्टी की नीतियों और दिल्ली व पंजाब में आप सरकार द्वारा व्यापार जगत को बढ़ावा देने के लिए किए जा रहे कार्यों से प्रभावित होकर आम आदमी पार्टी को अपना वोट और समर्थन देने का फैसला किया है।
इस अवसर पर विधायक कुलजीत रंधावा ने छतरपुर विधानसभा क्षेत्र मुस्लिम ट्रेड यूनियन के नेताओं को आश्वासन दिया कि आम आदमी पार्टी पंजाब और दिल्ली की तरह मध्य प्रदेश में दी गई हर गारंटी को पूरा करेगी और व्यापार जगत को बढ़ावा देने के लिए पंजाब की तरह करों मे छूट देकर और कई तरह की रियायतें देकर उनका विस्तार करेगी। उन्होंने कहा कि आम आदमी पार्टी ही एकमात्र ऐसी पार्टी है जो आम लोगों की जरूरतों को समझती है और अपने सभी फैसले जनता से पूछे बिना उनकी जरूरतों के हिसाब से लेती है।
उन्होंने आगे कहा कि दिल्ली और पंजाब में आम आदमी पार्टी की सरकार द्वारा लिए जा रहे ऐतिहासिक फैसलों का असर मध्य प्रदेश में भी साफ दिख रहा है। लोग खुद मुहर्रा पार्टी में शामिल हो रहे हैं। जिससे साफ है कि आम आदमी पार्टी मध्य प्रदेश में जीत का परचम लहराएगी।
------------------------------------------------------------------------
ਰੰਧਾਵਾ ਨੇ ਮੱਧ ਪ੍ਰਦੇਸ਼ ਦੇ ਹਲਕਾ ਛੱਤਰਪੁਰ 'ਚ ਚੋਣ ਪ੍ਰਚਾਰ ਦੌਰਾਨ ਵਪਾਰੀਆਂ ਨਾਲ ਕੀਤੀ ਮੀਟਿੰਗ
ਡੇਰਾਬੱਸੀ, 21 ਅਕਤੂਬਰ
ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵਿਧਾਨ ਸਭਾ ਸੈਸ਼ਨ ਤੋਂ ਬਾਅਦ ਦੁਬਾਰੇ ਫੇਰ ਆਪਣੀ ਟੀਮ ਨਾਲ ਮੱਧ ਪ੍ਰਦੇਸ਼ ਵਿਖੇ ਚੋਣ ਪ੍ਰਚਾਰ ਲਈ ਪਹੁੰਚ ਗਏ ਹਨ। ਉਥੇ ਉਨ੍ਹਾਂ ਅੱਜ ਹਲਕਾ ਛੱਤਰਪੁਰ ਦੇ ਪਿੰਡ ਗਲ਼ਾਮੰਡੀ ਵਿਖੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼੍ਰੀ ਭਾਗੀਰਥ ਪਟੇਲ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਅਤੇ ਮੁਸਲਿਮ ਵਪਾਰ ਮੰਡਲ ਦੇ ਆਗੂਆਂ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਵਪਾਰ ਮੰਡਲ ਦੇ ਮੈਂਬਰਾਂ ਨੇ ਦੱਸਿਆ ਕਿ ਮੱਧ ਪ੍ਰਦੇਸ਼ ਦੀ ਮੌਜੂਦਾ ਸਰਕਾਰ ਦੀਆਂ ਗਲਤ ਨੀਤੀਆਂ ਸਦਕਾ ਉਨ੍ਹਾਂ ਦਾ ਕਾਰੋਬਾਰ ਤਬਾਹੀ ਕੱਢੇ ਪਹੁੰਚ ਗਿਆ ਹੈ। ਇਸ ਲਈ ਸਮੂਹ ਵਪਾਰ ਮੰਡਲ ਨੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਤੇ ਦਿੱਲੀ ਅਤੇ ਪੰਜਾਬ ਵਿੱਚ 'ਆਪ' ਸਰਕਾਰਾਂ ਵੱਲੋਂ ਵਪਾਰ ਜਗਤ ਨੂੰ ਹੁਲਾਰਾ ਦੇਣ ਲਈ ਕੀਤੇ ਜਾ ਰਹੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਆਪਣਾ ਵੋਟ ਤੇ ਸਪੋਰਟ ਆਮ ਆਦਮੀ ਪਾਰਟੀ ਨੂੰ ਦੇਣ ਦਾ ਫੈਸਲਾ ਕੀਤਾ ਹੈ।
ਇਸ ਮੌਕੇ ਵਿਧਾਇਕ ਕੁਲਜੀਤ ਰੰਧਾਵਾ ਨੇ ਹਲਕਾ ਛੱਤਰਪੁਰ ਦੇ ਮੁਸਲਿਮ ਵਪਾਰ ਮੰਡਲ ਦੇ ਆਗੂਆਂ ਨੂੰ ਭਰੋਸੇ ਦਿਵਾਇਆ ਕਿ ਆਮ ਆਦਮੀ ਪਾਰਟੀ ਪੰਜਾਬ ਤੇ ਦਿੱਲੀ ਵਾਂਗ ਮੱਧ ਪ੍ਰਦੇਸ਼ ਵਿਚ ਵੀ ਦਿੱਤੀ ਜਾ ਰਹੀ ਇੱਕ ਇੱਕ ਗਾਰੰਟੀ ਤੇ ਖ਼ਰਾ ਉਤਰੇਗੀ ਅਤੇ ਵਪਾਰ ਜਗਤ ਨੂੰ ਪ੍ਰਫੁੱਲਤ ਕਰਨ ਲਈ ਪੰਜਾਬ ਦੀ ਤਰਾਂ ਟੈਕਸ ਸਮੇਤ ਹੋਰ ਵੀ ਅਨੇਕਾਂ ਤਰ੍ਹਾਂ ਦੀਆਂ ਰਿਆਇਤਾਂ ਦੇ ਕੇ ਵਪਾਰੀ ਵਰਗ ਨੂੰ ਆਪਣਾ ਕਾਰੋਬਾਰ ਵਧਾਉਣ ਲਈ ਸਹਿਯੋਗ ਕਰੇਗੀ । ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਹੀ ਇੱਕ ਅਜਿਹੀ ਪਾਰਟੀ ਹੈ ਜੋ ਆਮ ਲੋਕਾਂ ਦੀਆਂ ਲੋੜਾਂ ਨੂੰ ਸਮਝਦੀ ਹੈ ਅਤੇ ਜਨਤਾ ਤੋਂ ਮੰਗੇ ਬਿਨਾਂ ਹੀ ਉਨ੍ਹਾਂ ਦੀਆਂ ਲੋੜਾਂ ਅਨੁਸਾਰ ਆਪਣੇ ਸਾਰੇ ਫੈਸਲੇ ਕਰਦੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਵੱਲੋਂ ਦਿੱਲੀ ਅਤੇ ਪੰਜਾਬ ਵਿੱਚ ਕੀਤੇ ਜਾ ਰਹੇ ਇਤਿਹਾਸਿਕ ਫੈਸਲਿਆਂ ਦਾ ਮੱਧ ਪ੍ਰਦੇਸ਼ ਵਿਚ ਵੀ ਪ੍ਰਭਾਵ ਸਾਫ ਨਜ਼ਰ ਆ ਰਿਹਾ ਹੈ। ਲੋਕ ਆਪ ਮੁਹਾਰੇ ਪਾਰਟੀ ਨਾਲ ਜੁੜ ਰਹੇ ਹਨ। ਜਿਸ ਤੋਂ ਸਾਫ ਨਜ਼ਰ ਆ ਰਿਹਾ ਹੈ ਕਿ ਮੱਧ ਪ੍ਰਦੇਸ਼ ਵਿੱਚ ਆਮ ਆਦਮੀ ਪਾਰਟੀ ਜਿੱਤ ਦਾ ਝੰਡਾ ਲਹਿਰਾਵੇਗੀ ।

