बरवाला रोड की हालत सुधारने के लिए पैंच वर्क शुरू

 बरवाला रोड की हालत सुधारने के लिए पैंच वर्क शुरू

 19 करोड़ का टेंडर पास, जल्द शुरू होगा सड़क का काम: रंधावा

 डेराबस्सी

क्षेत्रीय विधायक कुलजीत सिंह रंधावा ने आज बरवाला रोड की खस्ता हालत को सुधारने के लिए सड़क की मरम्मत के लिए किए जा रहे पैच वर्क को दोबारा शुरू करवाया।  इलाके में हाल ही में हुई बारिश के कारण सड़क मरम्मत का काम रोक दिया गया था। इस मौके पर उनके साथ एसडीओ राष्ट्रीय राजमार्ग प्राधिकरण, नगर परिषद अध्यक्ष, प्रखंड अध्यक्ष एवं पार्टी के स्वयंसेवक मौजूद थे।

 इस मौके पर विधायक कुलजीत सिंह रंधावा ने पत्रकारों से बातचीत करते हुए कहा कि त्योहारों के मद्देनजर सड़क की मरम्मत की जा रही थी, जिसका काम बारिश के कारण रुक गया था।  उन्होंने कहा कि 7 किलोमीटर लंबी बरवाला रोड पर पैच वर्क दो से तीन दिन में पूरा हो जाएगा।  पैच वर्क से जहां राहगीरों को सड़क की जर्जर हालत से राहत मिलेगी, वहीं आने वाले दिनों में सड़क के नवीनीकरण की भी बड़े पैमाने पर तैयारी की जा रही है।  जिसके लिए 19 करोड़ रुपए की मंजूरी के बाद सड़क के नवीनीकरण का टेंडर पास हो गया है, जल्द ही सड़क का काम शुरू कर दिया जाएगा।

 विधायक रंधावा ने कहा कि सड़क बनने से जहां आसपास के लोगों को राहत मिलेगी, वहीं औद्योगिक क्षेत्र को भी बढ़ावा मिलेगा।  उन्होंने कहा कि मुख्यमंत्री भगवंत मान के नेतृत्व वाली राज्य सरकार आम लोगों और औद्योगिक क्षेत्र की समस्याओं का स्थायी समाधान करने के लिए प्रतिबद्ध है।

********************************************

ਬਰਵਾਲਾ ਰੋਡ ਦੀ ਹਾਲਤ ਸੁਧਾਰਨ ਲਈ ਪੈਚ ਵਰਕ ਦਾ ਕੰਮ ਸ਼ੁਰੂ ਕਰਵਾਇਆ

-19 ਕਰੋੜ ਦਾ ਟੈਂਡਰ ਪਾਸ, ਜਲਦ ਸ਼ੁਰੂ ਹੋਵੇਗਾ ਸੜਕ ਦਾ ਕੰਮ‌ : ਰੰਧਾਵਾ

ਡੇਰਾਬੱਸੀ

ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਅੱਜ ਬਰਵਾਲਾ ਰੋਡ ਦੀ ਖਸਤਾ ਹਾਲਤ ਨੂੰ ਸੁਧਾਰਨ ਲਈ ਸੜਕ ਦੀ ਮੁਰੰਮਤ ਲਈ ਕੀਤੇ ਜਾ ਰਹੇ ਪੈਚ ਵਰਕ ਦੇ ਕੰਮ ਨੂੰ ਮੁੜ ਸ਼ੁਰੂ ਕਰਵਾਇਆ। ਪਿਛਲੇ ਦਿਨੀਂ ਖੇਤਰ ਵਿੱਚ ਪਏ ਮੀਂਹ ਕਾਰਨ ਸੜਕ ਦੀ ਰਿਪੇਅਰ ਦਾ ਕੰਮ ਬੰਦ ਹੋ ਗਿਆ ਸੀ। ਇਸ ਮੌਕੇ ਉਨ੍ਹਾਂ ਨਾਲ ਐਸਡੀਓ ਨੈਸ਼ਨਲ ਹਾਈਵੇ ਅਥਾਰਟੀ, ਨਗਰ ਕੌਂਸਲ ਪ੍ਰਧਾਨ, ਬਲਾਕ ਪ੍ਰਧਾਨ ਅਤੇ ਪਾਰਟੀ ਵਲੰਟੀਅਰ ਹਾਜ਼ਰ ਸਨ।

ਇਸ ਮੌਕੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਤਿਉਹਾਰਾਂ ਦੇ ਮੱਦੇਨਜ਼ਰ ਸੜਕ ਦੀ ਮੁਰੰਮਤ ਕੀਤੀ ਜਾ ਰਹੀ ਸੀ ਜਿਸਦਾ ਕੰਮ ਮੀਂਹ ਪੈਣ ਕਾਰਨ ਰੁੱਕ ਗਿਆ ਸੀ। ਉਨ੍ਹਾਂ ਦੱਸਿਆ ਕਿ 7 ਕਿਲੋਮੀਟਰ ਲੰਬੇ ਬਰਵਾਲਾ ਰੋਡ ਤੇ ਪੈਚ ਵਰਕ ਦੇ ਕੰਮ ਨੂੰ ਦੋ ਤਿੰਨ ਦਿਨਾਂ ਵਿੱਚ ਖਤਮ ਕਰ ਲਿਆ ਜਾਵੇਗਾ। ਪੈਚ ਵਰਕ ਨਾਲ ਜਿੱਥੇ ਰਾਹਗੀਰਾਂ ਨੂੰ ਖਸਤਾ ਹਾਲਤ ਸੜਕ ਤੋਂ ਰਾਹਤ ਮਿਲੇਗੀ, ਉੱਥੇ ਹੀ ਆਉਣ ਵਾਲੇ ਕੁਝ ਦਿਨਾਂ ਵਿੱਚ ਸੜਕ ਨੂੰ ਨਵੇਂ ਸਿਰਿਉਂ ਬਣਾਉਣ ਲਈ ਵੱਡੇ ਪੱਧਰ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਜਿਸ ਲਈ 19 ਕਰੋੜ ਰੁਪਏ ਮੰਨਜੂਰ ਹੋਣ ਤੋਂ ਬਾਅਦ ਸੜਕ ਦੇ ਨਵੀਨੀਕਰਨ ਲਈ ਟੈਂਡਰ ਪਾਸ ਹੋ ਚੁੱਕਿਆ ਹੈ, ਜਲਦ ਹੀ ਸੜਕ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ।

ਵਿਧਾਇਕ ਰੰਧਾਵਾ ਨੇ ਕਿਹਾ ਕਿ ਸੜਕ ਬਣਨ ਨਾਲ ਜਿਥੇ ਨੇੜਲੇ ਇਲਾਕਿਆਂ ਦੇ ਲੋਕਾਂ ਨੂੰ ਰਾਹਤ ਮਿਲੇਗੀ ਉੱਥੇ ਉਦਯੋਗਿਕ ਖੇਤਰ ਨੂੰ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਆਮ ਲੋਕਾਂ ਅਤੇ ਉਦਯੋਗਿਕ ਖੇਤਰ ਦੀਆਂ ਮੁਸ਼ਕਿਲਾਂ ਦਾ ਪੱਕੇ ਤੌਰ ਤੇ ਹੱਲ ਕਰਨ ਲਈ ਵਚਨਬੱਧ ਹੈ।