ਬਸਪਾ ਤੇ ਦਲਿਤ ਭਾਈਚਾਰੇ ਦੇ ਲੋਕਾਂ ਨੇ ਨਗਰ ਕੌਂਸਲ ਪ੍ਰਸ਼ਾਸਨ ਦੇ ਖਿਲਾਫ ਕੀਤੀ ਜੰਮ ਕੇ ਨਾਅਰੇਬਾਜ਼ੀ ਅਦਾਲਤ ਚ ਬਸਪਾ ਆਗੂ ਖਿਲਾਫ ਚਲਦਾ ਕੇਸ ਵਾਪਸ ਲੈਣ ਉਪਰੰਤ ਹੋਇਆ ਰਾਜੀਨਾਮਾ
ਬਸਪਾ ਤੇ ਦਲਿਤ ਭਾਈਚਾਰੇ ਦੇ ਲੋਕਾਂ ਨੇ ਨਗਰ ਕੌਂਸਲ ਪ੍ਰਸ਼ਾਸਨ ਦੇ ਖਿਲਾਫ ਕੀਤੀ ਜੰਮ ਕੇ ਨਾਅਰੇਬਾਜ਼ੀ
ਅਦਾਲਤ ਚ ਬਸਪਾ ਆਗੂ ਖਿਲਾਫ ਚਲਦਾ ਕੇਸ ਵਾਪਸ ਲੈਣ ਉਪਰੰਤ ਹੋਇਆ ਰਾਜੀਨਾਮਾ
ਲਾਲੜੂ
4 ਮਾਰਚ ਸ ਮਹਿੰਦਰ ਸਿੰਘ ਲਾਲੜੂ,ਸ ਭੂਪਿੰਦਰ ਸਿੰਘ ਜੰਡਲੀ
ਸ੍ਰੀ ਗੁਰੂ ਰਵਿਦਾਸ ਭਵਨ ਲਾਲੜੂ ਦੇ ਮਸਲੇ ਨੂੰ ਲੈ ਕੇ ਬਸਪਾ ਦੇ ਸੂਬਾ ਸਕੱਤਰ ਜਗਜੀਤ ਸਿੰਘ ਛੜਬੜ ਨੇ ਅੱਜ ਹਲਕੇ ਦੇ ਬਸਪਾ ਵਰਕਰਾਂ ਅਤੇ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਨਾਲ ਲੈ ਕੇ ਨਗਰ ਕੌਂਸਲ ਲਾਲੜੂ ਦੇ ਦਫਤਰ ਵਿੱਚ ਇੱਕ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ , ਜਿਸ ਦੌਰਾਨ ਪੰਜਾਬ ਸਰਕਾਰ ਤੇ ਈਓ ਲਾਲੜੂ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਮੌਕੇ ਦਲਿਤ ਸਮਾਜ ਅੱਗੇ ਝੁਕਦਿਆਂ ਨਗਰ ਕੌਂਸਲ ਪ੍ਰਸ਼ਾਸਨ ਨੇ ਇੱਕ ਬਸਪਾ ਵਰਕਰ ਦੇ ਖਿਲਾਫ ਦਰਜ ਕਰਵਾਏ ਕੇਸ ਨੂੰ ਵਾਪਸ ਲੈਣਾਂ ਪਿਆ ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਛੜਬੜ ਨੇ ਕਿਹਾ ਕਿ ਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਪ੍ਰਤੀ ਨਗਰ ਕੌਂਸਲ ਦੇ ਅਧਿਕਾਰੀਆਂ ਦਾ ਰਵੱਈਆ ਸਹੀ ਨਾ ਹੋਣ ਕਾਰਨ ਉਨਾਂ ਨੂੰ ਬਸਪਾ ਵਰਕਰਾਂ ਤੇ ਸਮਾਜ ਦੇ ਲੋਕਾਂ ਨੂੰ ਨਾਲ ਲੈ ਕੇ ਰੋਸ ਪ੍ਰਦਰਸ਼ਨ ਕਰਨਾ ਪਿਆ ਹੈ, ਉਨ੍ਹਾਂ ਕਿਹਾ ਕਿ ਕਿ ਸਮਾਜ ਦੇ ਲੋਕਾਂ ਅਤੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀ ਵਿਚਾਰਧਾਰਾ ਖਿਲਾਫ ਕੋਈ ਵੀ ਗੱਲਬਾਤ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਇਸ ਮੌਕੇ ਨਗਰ ਕੌਂਸਲ ਪ੍ਰਸ਼ਾਸਨ ਵੱਲੋਂ ਈ ਓ ਗੁਰਬਖਸੀਸ ਸਿੰਘ , ਪ੍ਰਧਾਨ ਸਤੀਸ ਰਾਣਾ , ਥਾਣਾ ਮੁਖੀ ਲਾਲੜੂ ਗੁਰਜੀਤ ਸਿੰਘ ਨੇ ਆਪਸੀ ਗੱਲਬਾਤ ਰਾਹੀਂ ਮਸਲਾ ਹੱਲ ਕਰਵਾਇਆ ਅਤੇ ਅਦਾਲਤ ਵਿੱਚ ਚੱਲਦਾ ਕੇਸ ਵਾਪਸ ਲਿਆ ਗਿਆ , ਪ੍ਰਸ਼ਾਸਨ ਨੇ ਦਲਿਤ ਸਮਾਜ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਛੇਤੀ ਹੀ ਗੁਰੂ ਰਵਿਦਾਸ ਭਵਨ ਦਾ ਮਤਾ ਪ੍ਰਵਾਨਗੀ ਲਈ ਡਾਇਰੈਕਟਰ , ਸਥਾਨਕ ਸਰਕਾਰਾਂ ਵਿਭਾਗ ਨੂੰ ਭੇਜਿਆ ਜਾਵੇਗਾ।
ਹੋਰਨਾਂ ਤੋਂ ਇਲਾਵਾ ਇਸ ਮੌਕੇ ਬਸਪਾ ਪੰਜਾਬ ਦੇ ਜਰਨਲ ਸਕੱਤਰ ਜਗਜੀਤ ਸਿੰਘ ਛੜਬੜ , ਚਰਨਜੀਤ ਸਿੰਘ ਦੇਵੀਨਗਰ , ਮਾਸਟਰ ਜਗਦੀਸ਼ ਰਾਮ , ਹਰਪ੍ਰੀਤ ਸਿੰਘ ਸੁੰਡਰਾ , ਹਨੀ ਸਿੰਘ ਲਾਲੜੂ , ਬੀਬੀ ਕਰਮਜੀਤ ਕੌਰ ਬਡਾਣਾ , ਮਾਸਟਰ ਸੁਭਾਸ਼ ਸਿੰਘ ਮੀਰਪੁਰਾ , ਜਸਵਿੰਦਰ ਸਿੰਘ ਜੱਸੀ , ਮਾਸਟਰ ਸ਼ੇਰ ਸਿੰਘ , ਈਸ਼ਵਰ ਸਿੰਘ ਜਾਸਤਨਾ , ਰਾਮ ਕੁਮਾਰ ਨਫਰਾ , ਧਰਮ ਸਿੰਘ, ਗੁਰਮੀਤ ਸਿੰਘ ਜੋਲੀ , ਰਾਜਕੁਮਾਰ ਝਰਮੜੀ , ਕੁਲਵੀਰ ਸਿੰਘ ਮੀਰਪੁਰਾ, ਲਖਵਿੰਦਰ ਸਿੰਘ ਬੱਲੋਪੁਰ , ਬਲਵਿੰਦਰ ਸਿੰਘ , ਜਸਵਿੰਦਰ ਸਿੰਘ ਰਾਣੀ ਮਾਜਰਾ , ਸੁੱਖਾ ਸਿੰਘ ਜਾਸਤਨਾ, ਤਾਰਾ ਸਿੰਘ ਸਰੋਏ, ਸੁਖਜੀਤ ਸਿੰਘ ਗੋਲਡੀ ਤੋਂ ਇਲਾਵਾ ਬਹੁਤ ਸਾਰੇ ਪਾਰਟੀ ਵਰਕਰ ਮੌਜੂਦ ਸਨ।
ਫੋਟੋ ਕੈਪਸ਼ਨ: ਬਸਪਾ ਤੇ ਦਲਿਤ ਭਾਈਚਾਰੇ ਦੇ ਲੋਕ ਨਗਰ ਕੌਂਸਲ ਦਫਤਰ ਅੱਗੇ ਰੋਸ ਪ੍ਰਦਰਸ਼ਨ ਕਰਦੇ ਹੋਏ।
